Punjabi Grammar MCQ Quiz - Objective Question with Answer for Punjabi Grammar - Download Free PDF
Last updated on May 1, 2025
Latest Punjabi Grammar MCQ Objective Questions
Punjabi Grammar Question 1:
ਦੇਸੀ ਮਹੀਨਿਆਂ ਦਾ ਪਹਿਲਾ ਮਹੀਨਾ ਕਿਹੜਾ ਹੈ ?
Answer (Detailed Solution Below)
Punjabi Grammar Question 1 Detailed Solution
ਚੇਤ ਪਹਿਲਾ ਮਹੀਨਾ ਹੈ।
Additional Information
Punjabi Grammar Question 2:
"Internet is network of networks" Translate the sentence into Punjabi.
Answer (Detailed Solution Below)
Punjabi Grammar Question 2 Detailed Solution
'"Internet is network of networks"' ਦਾ ਪੰਜਾਬੀ ਅਨੁਵਾਦ "ਨੈੱਟਵਰਕਾਂਦਾ ਨੈੱਟਵਰਕ ਇੰਟਰਨੈਟ ਹੁੰਦਾ ਹੈ।" ਹੈ।
Additional Informationਇੰਟਰਨੈਟ ਨੈਟਵਰਕ ਦਾ ਬਾਪ ਹੈ → Internet is father of network
ਇੰਟਰਨੈਟ ਨੈਟਵਰਕਾਂ ਵਿਚ ਵੱਡਾ ਨੈਟਵਰਕ ਹੈ → Among networks internet is a big network.
ਇੰਟਰਨੈਟ ਵਿਸ਼ਾਲ ਨੈਟਵਰਕ ਹੈ → Internet is a huge network
Punjabi Grammar Question 3:
ਕਿਸੇ ਸ਼ਬਦ ਵਿੱਚ ‘ਹ’ ਅੱਖਰ ਤੋਂ ਪਹਿਲਾਂ ‘ਦੁਲਾਵਾਂ’ ਦੀ ਧੁਨੀ ਹੋਵੇ ਤਾਂ ਪਹਿਲੇ ਅੱਖਰ ਨਾਲ ਦੁਲਾਵਾਂ ਦੀ ਵਰਤੋਂ ਦੀ ਜਗ੍ਹਾਂ ‘ਹ’ ਨਾਲ ਕਿਸ ਦੀ ਵਰਤੋਂ ਹੁੰਦੀ ਹੈ?
Answer (Detailed Solution Below)
Punjabi Grammar Question 3 Detailed Solution
ਸਹੀ ਉੱਤਰ ਸਿਹਾਰੀ ਹੈ।
Additional Information1) ਜਦੋਂ ਮੱਧਮ ਪੁਰਖ ਇਕ ਵਚਨੀ ਅਤੇ ਅਨ ਪੁਰਖ ਬਹੁ ਵਚਨੀ ਕਿਰਿਆ ਵਾਚੀ ਸ਼ਬਦਾਂ ਦੇ ਅਖੀਰ ’ਚ ‘ਹ’ ਸਿਹਾਰੀ ()ਿ ਨਾਲ ਆਉਂਦਾ ਹੈ ਤਾਂ ਉਸ ਦਾ ਉਚਾਰਨ ਵੀ ਦੁਲਾਵਾਂ ’ਤੇ ਬਿੰਦੀ ( ੈਂ) ਨਾਲ ਹੁੰਦਾ ਹੈ।
ਜਿਵੇਂ ਕਿ:
(i) ਕਰਹਿ ਕਰੈਂ (ਕਰਦਾ ਹੈਂ) ਮਨ! ਭੁਖਾ ਭੁਖਾ ਮਤ ਕਰਹਿ ਮਤ ਤੂੰ ਕਰਹਿ ਪੂਕਾਰ।
(ii) ਚਲਾਵਹਿ ਚਲਾਵੈਂ (ਚਲਾਉਂਦਾ ਹੈਂ) ਤੁਧੁ ਆਪੇ ਭਾਵੈ, ਤਿਵੈ ਚਲਾਵਹਿ, ਸਭ ਤੇਰੈ ਸਬਦਿ ਸਮਾਇ ਜੀਉ।
2) ਨਾਂਵ ਜਾਂ ਪੜਨਾਂਵ ਸ਼ਬਦ ਦੇ ਅਖੀਰ ਵਿਚ ‘ਹ’ ਮੁਕਤਾ ਆਵੇ ਤਾਂ ਇਸ ਦਾ ਝੁਕਾਅ ‘ਾ’ (ਕੰਨਾ) ਵਲ ਹੁੰਦਾ ਹੈ।
3) ਜਦੋਂ ਉੱਤਮ ਪੁਰਖੀ ਬਹੁਵਚਨੀ ਕਿਰਿਆਵਾਚੀ ਸ਼ਬਦ ਦੇ ਅਖੀਰ ਵਿਚ ‘ਹ’ ਮੁਕਤਾ ਆਉਂਦਾ ਹੈ ਤਾਂ ਉਸ ਦਾ ਉਚਾਰਣ ਉਸ ਤੋਂ ਪਹਿਲੇ ਅੱਖਰ ’ਤੇ ਲਗੀਆਂ ਦੁਲਾਵਾਂ (ਬਿੰਦੀ ਸਾਹਿਤ) ( ੈਂ) ਨਾਲ ਹੁੰਦਾ ਹੈ।
4) ਅਗਰ ਨਾਂਵ ਜਾਂ ਪਵਨਾਂਵ ਸ਼ਬਦ ਦੇ ਅਖੀਰ ਵਿਚ ‘ਹ’ ਸਿਹਾਰੀ ()ਿ ਨਾਲ ਆਵੇ ਤਾਂ ਇਸ ਦਾ ਝੁਕਾਅ ਉਸ ਤੋਂ ਪਹਿਲੇ ਅੱਖਰ ’ਤੇ ਦੁਲਾਂਵਾਂ ( ੈ) ਵਲ ਹੁੰਦਾ ਹੈ।
5) ਉਪਦੇਸ਼, ਬੇਨਤੀ ਜਾਂ ਹੁਕਮੀ ਕਿਰਿਆ ਵਾਚੀ ਬਹੁਵਚਨੀ ਸ਼ਬਦਾਂ ਦੇ ਅਖੀਰ ’ਚ ‘ਹ’ ਅੱਖਰ ਨੂੰ ਔਂਕੁੜ (-) ਲਗਦਾ ਹੈ ਅਤੇ ਇਸ ਦਾ ਉਚਾਰਣ ‘ਹ’ ਤੋਂ ਪਹਿਲੇ ਅੱਖਰ ਉਤੇ ਹੋੜਾ ( ੋ) ਲਗ ਕੇ ਹੁੰਦਾ ਹੈ। ਇਸ ਹਾਲਤ ਵਿਚ ਸ਼ਬਦ ਦੇ ਤਿੰਨ ਜਾਂ ਚਾਰ ਅੱਖਰ ਹੁੰਦੇ ਹਨ। ਕਿਤੇ ਕਿਤੇ ਦੋ ਅੱਖਰ ਵੀ ਹੁੰਦੇ ਹਨ।
6) ਕਈ ਥਾਂਈਂ ਹੁਕਮੀ, ਬੇਨਤੀ ਜਾਂ ਉਪਦੇਸ਼ਕ ਕਿਰਿਆ ਭਵਿੱਖਕਾਲ ਲਈ ਵਿਅੰਜਨ ਅੱਖਰਾਂ ਵਾਂਗ ਸ਼ਬਦ ਦੇ ਅਖੀਰਲੇ ਅੱਖਰ ‘ਹ’ ਨੂੰ ਵੀ ਸਿਹਾਰੀ ()ਿ ਲਗੀ ਹੁੰਦੀ ਹੈ ਜਿਸ ਦਾ ਉਚਾਰਨ ਨਹੀਂ ਕੀਤਾ ਜਾਂਦਾ। ਜਿਵੇਂ ਵਿਅੰਜਨ ਅੱਖਰ ਵਾਲਾ ਸ਼ਬਦ ਹੈ ‘ਸੁਣਿ’ ਭਾਵ, ‘‘ਸੁਣਿ ਮਨ ਮੇਰੇ! ਭਜੁ ਸਤਿਗੁਰ ਸਰਣਾ॥’’ ਹੇ ਮੇਰੇ ਮਨ! ਸੁਣ, ਗੁਰੂ ਦੀ ਸ਼ਰਣ ਪੈ ਕੇ ਭਜਨ ਕਰ।
7) ਜਦੋਂ ਕਿਰਿਆਵਾਚੀ ਸ਼ਬਦ ਦੇ ਅਖੀਰਲੇ ਅੱਖਰ ‘ਹ’ ਉੱਤੇ ‘ਲਾਂ’ ( ੇ) ਲਗੀ ਹੋਵੇ ਤਾਂ ਉਸ ਦਾ ਉਚਾਰਨ ਬਿੰਦੀ ਸਹਿਤ ਹੁੰਦਾ।
Important Pointsਧੁਨੀ → ਬੋਲਣ ਸਮੇ ਜੋ ਅਵਾਜ ਨਿਕਲਦੀਆਂ ਹਨ ਉਹਨਾਂ ਅਵਾਜ਼ਾਂ ਨੂੰ ਧੁਨੀ ਕਿਹਾ ਜਾਂਦਾ ਹੈ।
ਖੰਡੀ ਧੁਨੀਆਂ : ਖੰਡੀ ਧੁਨੀਆਂ ਦੇ ਘੇਰੇ ਵਿਚ ਉਹਨਾਂ ਧੁਨੀਆਂ ਨੂੰ ਲਿਆ ਜਾਂਦਾ ਹੈ ,ਜਿਹੜੀ ਧੁਨੀਆਂ ਸੁਤੰਤਰ ਤੋਰ ਤੇ ਵਿਚਰਦਿਆਂ ਹਨ ਪੰਜਾਬੀ ਵਿਚ ਖੰਡੀ ਧੁਨੀਆਂ ਨੁਡੋ ਭਾਗਾ ਵਿਚ ਵੰਡੀਆਂ ਜਾਂਦਾ ਹੈ : ਸ੍ਵਰ ਅਤੇ ਵਿਅੰਜਨ।
ਸ੍ਵਰ :ਜਿਸ ਧੁਨੀ ਦੇ ਉਚਾਰਣ ਸਮੇ ਸਾਹ ਮੂੰਹ ਵਿੱਚੋ ਬੇਰੋਕ ਬਾਹਰ ਨਿਕਲੇ ,ਉਸ ਨੂੰ ਸ੍ਵਰ ਕਿਹਾ ਜਾਂਦਾ ਹੈ। ਪੰਜਾਬੀ ਵਿਚ ਸ੍ਵਰ ਅੱਖਰਾਂ ਦੇ ਗਿਣਤੀ ਤਿੰਨ ਹੈ , ਓਂ ,ਅ,ਏ
ਵਿਅੰਜਨ : :ਜਿਸ ਧੁਨੀ ਦੇ ਉਚਾਰਣ ਸਮੇ ਸਾਹ ਮੂੰਹ ਵਿੱਚੋ ਰੁਕਾਵਟ ਨਾਲ ਬਾਹਰ ਨਿਕਲੇ ,ਉਸ ਨੂੰ ਵਿਅੰਜਨ ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾ ਵਿਚ ਵਿਅੰਜਨਾਂ ਦੀ ਕੁਲ ਗਿਣਤੀ 32 ਹੈ ਅਤੇ ਸ਼ੁੱਧ ਵਿਅੰਜਨਾਂ ਦੀ ਗਿਣਤੀ 29 ਹੈ।
ਲਗਾਖਰ → ਉਹ ਚਿੰਨ੍ਹ, ਜਿਹੜੇ ਸ਼ਬਦਾਂ ਦੇ ਉਚਾਰਣ ਸਮੇਂ ਅੱਖਰਾਂ ਤੇ ਲਗਾਂ ਦੇ ਉਚਾਰਣ ਤੋਂ ਬਾਅਦ ਵਿੱਚ ਉਚਾਰੇ ਜਾਂਦੇ ਹਨ, ਉਹਨਾਂ ਨੂੰ ਲਗਾਖਰ ਆਖਦੇ ਹਨ।
ਗੁਰਮੁਖੀ ਲਿੱਪੀ ਵਿੱਚ ਤਿੰਨ ਲਗਾਖਰ ਹਨ :
1) ਬਿੰਦੀ (ਂ)
2) ਟਿੱਪੀ (ੰ)
3) ਅੱਧਕ (ੱ)
Key Points1) ਸਵਰ ਧੁਨੀਆਂ → ਪੰਜਾਬੀ ਭਾਸ਼ਾ ਵਿੱਚ ਦਸ ਮੁੱਖ ਸਵਰ ਧੁਨੀਆਂ ਹਨ, ਜਿਨ੍ਹਾਂ ਵਿੱਚੋਂ ਹਰ ਇੱਕ ਨੂੰ ਸਹੀ ਤਰੀਕੇ ਨਾਲ ਉਚਾਰਨ ਕਰਨਾ ਜ਼ਰੂਰੀ ਹੈ।
2) ਵਿਆਕਰਨ ਅਤੇ ਵਿਰਾਮ ਚਿੰਨ੍ਹ → ਪੰਜਾਬੀ ਭਾਸ਼ਾ ਵਿੱਚ ਵਿਰਾਮ ਚਿੰਨ੍ਹਾਂ ਦੀ ਵਰਤੋਂ ਬਹੁਤ ਮਹੱਤਵਪੂਰਨ ਹੈ ਜਿੰਨ੍ਹਾਂ ਨਾਲ ਵਾਕ ਦੀ ਸਹੀ ਸਮਝ ਅਤੇ ਉਚਾਰਨ ਹੋਂਦਾ ਹੈ।
3) ਵਿਆਕਰਨ → ਪੰਜਾਬੀ ਵਿਚ ਸਿਆਨਾਪੁਰੀ ਅਤੇ ਵਿਵਿਧਤਾ ਦੇ ਲਿਏ ਵਿਆਕਰਨ ਦੀ ਪੰਜੀ ਹੁੰਦੀ ਹੈ।
4) ਅੱਖਰ ਅਤੇ ਮਾਤਰਾਵਾਂ → ਪੰਜਾਬੀ ਲਿਪੀ ਵਿੱਚ ਸਿਰਫ ਅੱਠ ਅੱਖਰ ਅਤੇ ਵਿਵਿਧ ਮਾਤਰਾਵਾਂ ਦੀ ਵਰਤੋਂ ਕਰਨ ਦੀ ਪੰਜੀ ਹੁੰਦੀ ਹੈ।
5) ਵਿਭਿਨਨ ਬੋਲੀਆਂ ਅਤੇ ਲਹਿਜੇ → ਪੰਜਾਬੀ ਵਿੱਚ ਕਈ ਵਿਭਿਨਨ ਬੋਲੀਆਂ ਅਤੇ ਲਹਿਜੇ ਹਨ ਜਿਨ੍ਹਾਂ ਵਿੱਚੋਂ ਹਰ ਇੱਕ ਨੂੰ ਸਮਝਣਾ ਅਤੇ ਉਚਾਰਨ ਕਰਨਾ ਮਹੱਤਵਪੂਰਨ ਹੈ।
Punjabi Grammar Question 4:
ਸਕਰਮਕ ਕਿਰਿਆ ਹੁੰਦੀ ਹੈ?
Answer (Detailed Solution Below)
Punjabi Grammar Question 4 Detailed Solution
ਜਿਸ ਵਿਚ ਕਰਤਾ + ਕਰਮ ਦੋਵੇਂ ਹੋਣ ਉਸਨੂੰ ਸਕਰਮਕ ਕਿਰਿਆ ਆਖਦੇ ਹਨ।
Additional Informationਕਿਰਿਆ : ਕਿਸੇ ਕੰਮ ਦੇ ਹੋਣ ਬਾਰੇ, ਉਸ ਦੇ ਵਾਪਰਨ ਬਾਰੇ ਜਾਂ ਉਸ ਦੇ ਕੀਤੇ ਜਾਣ ਬਾਰੇ ਜਿਹੜੇ ਸ਼ਬਦ ਵਰਤੇ ਜਾਂਦੇ ਹਨ, ਵਿਆਕਰਨ ਵਿੱਚ ਉਨ੍ਹਾਂ ਨੂੰ ਕਿਰਿਆ ਕਿਹਾ ਜਾਂਦਾ ਹੈ।
ਜਿਵੇਂ:- ਨੱਚ ਰਿਹਾ ਹੈ, ਸੋ ਰਿਹਾ ਹੈ, ਜਾ ਰਿਹਾ ਹੈ ਆਦਿ।
ਕਿਰਿਆ ਦੀਆਂ ਹੇਠਲੀਆਂ ਦੋ ਕਿਸਮਾਂ ਹਨ:
1) ਅਕਰਮਕ ਕਿਰਿਆ → ਅਕਰਮਕ ਤੋਂ ਭਾਵ ਕਰਮ ਰਹਿਤ ਹੈ। ਇਸ ਤਰ੍ਹਾਂ ਜਿਸ ਵਾਕ ਵਿੱਚ ਕਿਰਿਆ ਦਾ ਕਰਮ ਨਹੀਂ ਹੁੰਦਾ ਬਲਕੀ ਕੇਵਲ ਕਰਤਾ ਹੀ ਹੁੰਦਾ ਹੈ, ਉਸਨੂੰ ਅਕਰਮਕ ਕਿਰਿਆ ਆਖਦੇ ਹਨ।
2) ਸਕਰਮਕ ਕਿਰਿਆ → ਜਿਹੜੀ ਅਕਰਮਕ ਕਿਰਿਆ ਆਪਣੇ ਕਰਤਾ ਨਾਲ ਮਿਲ ਕੇ ਸਾਰਥਕ ਵਾਕ ਨਾ ਬਣਾ ਸਕੇ, ਉਸਨੂੰ ਅਪੂਰਨ ਅਕਰਮਕ ਕਿਰਿਆ ਆਖਦੇ ਹਨ।
ਜਿਵੇਂ:-
(i) ਜਤਿੰਦਰ ਹਾਕੀ ਖੇਡਦਾ ਹੈ।
(ii) ਦੀਪਕ ਨਾਟਕ ਪੜ੍ਹਦਾ ਹੈ।
ਸਕਰਮਕ ਕਿਰਿਆ ਦੇ ਅੱਗੋਂ ਦੋ ਰੂਪ ਹਨ:
1) ਪੂਰਨ ਸਕਰਮਕ ਕਿਰਿਆ → ਜਿਹੜੀ ਸਕਰਮਕ ਕਿਰਿਆ ਇਕ ਸਾਰਥਕ ਵਾਕ ਬਣਾਵੇ ,ਉਸ ਨੂੰ ਪੂਰਨ ਸਕਰਮਕ ਕਿਰਿਆ ਕਿਹਾ ਜਾਂਦਾ ਹੈ।
ਜਿਵੇ :
(i) ਸ਼ਾਂਤੀ, ਰਵੀ ਦੁਰਘਟਨਾਂ ਬਾਰੇ ਦੱਸਣ ਲੱਗੀ
(ii) ਰਾਜੂ ਨੇ ਆਪਣੇ ਮੁੰਡੇ ਨੂੰ ਫੋਜ ਚ ਭੇਜ ਦਿੱਤਾ
2) ਅਪੂਰਨ ਸਕਰਮਕ ਕਿਰਿਆ → ਜਿਹੜੀ ਸਕਰਮਕ ਕਿਰਿਆ ਇਕ ਸਾਰਥਕ ਵਾਕ ਬਣਾਵੇ ,ਉਸ ਨੂੰ ਅਪੂਰਨ ਸਕਰਮਕ ਕਿਰਿਆ ਕਿਹਾ ਜਾਂਦਾ ਹੈ।
ਜਿਵੇ :
(i) ਸ਼ਾਂਤੀ ਰਵੀ ਦੱਸਣ ਲੱਗੀ
(ii) ਰਾਜੂ ਨੇ ਆਪਣੇ ਮੁੰਡੇ ਨੂੰ ਭੇਜ ਦਿੱਤਾ
Punjabi Grammar Question 5:
‘49’ ਅੰਕ ਨੂੰ ਪੰਜਾਬੀ ਭਾਸ਼ਾ ਵਿੱਚ ਕਿਸ ਤਰ੍ਹਾਂ ਲਿਖਿਆ ਜਾਂਦਾ ਹੈ?
Answer (Detailed Solution Below)
Punjabi Grammar Question 5 Detailed Solution
‘49’ ਅੰਕ ਨੂੰ ਪੰਜਾਬੀ ਭਾਸ਼ਾ ਵਿੱਚ ਉਣੰਜਾ ਲਿਖਿਆ ਜਾਂਦਾ ਹੈ।
ਵਧੀਕ ਜਾਣਕਾਰੀ
Counting | ਗਿਣਤੀ | Counting | ਗਿਣਤੀ | Counting | ਗਿਣਤੀ | Counting | ਗਿਣਤੀ |
1 | ਇੱਕ | 26 | ਛੱਬੀ | 51 | ਇਕਵੰਜਾ | 76 | ਛੀੱਤਰ |
2 | ਦੋ | 27 | ਸਤਾਈ | 52 | ਬਾਵੰਜਾ | 77 | ਸਤੱਤਰ |
3 | ਤਿੱਨ | 28 | ਅਠਾਈ | 53 | ਤਰਵੰਜਾ | 78 | ਅਠੱਤਰ |
4 | ਚਾਰ | 29 | ਉਣੱਤੀ | 54 | ਚੁਰੰਜਾ | 79 | ਅਣਾਸੀ |
5 | ਪੰਜ | 30 | ਤੀਹ | 55 | ਪਚਵੰਜਾ | 80 | ਅੱਸੀ |
6 | ਛੇ | 31 | ਇਕੱਤੀ | 56 | ਛਪੰਜਾ | 81 | ਇਕੱਸੀ |
7 | ਸੱਤ | 32 | ਬੱਤੀ | 57 | ਸਤਵੰਜਾ | 82 | ਬਿਆਸੀ |
8 | ਅੱਠ | 33 | ਤੇਤੀ | 58 | ਅਠਵੰਜਾ | 83 | ਤ੍ਰਿਆਸੀ |
9 | ਨੌੰ | 34 | ਚੌਂਤੀ | 59 | ਉਨਾਹਟ | 84 | ਚਰਾਸੀ |
10 | ਦੱਸ | 35 | ਪੈਂਤੀ | 60 | ਸੱਠ | 85 | ਪਚਾਸੀ |
11 | ਗਿਆਰਾਂ | 36 | ਛੱਤੀ | 61 | ਇਕਾਠ | 86 | ਛਿਆਸੀ |
12 | ਬਾਰਾਂ | 37 | ਸੈਂਤੀ | 62 | ਬਾਹਠ | 87 | ਸੱਤਿਆਸੀ |
13 | ਤੇਰਾਂ | 38 | ਅਠੱਤੀ | 63 | ਤ੍ਰੇਹਠ | 88 | ਅਠਾਸੀ |
14 | ਚੌਦਾਂ | 39 | ਉਣਤਾਲ਼ੀ | 64 | ਚੌਨਹਠ | 89 | ਣਾਨਮੇਂ |
15 | ਪੰਦਰਾਂ | 40 | ਚਾਲੀ | 65 | ਪਹਿਨ੍ਤ | 90 | ਨੱਬੇ |
16 | ਸੋਲ਼ਾਂ | 41 | ਇਕਤਾਲੀ | 66 | ਛੇਹਠ | 91 | ਇਕਾਨਵੇਂ |
17 | ਸਤਾਰਾਂ | 42 | ਬਿਆਲੀ | 67 | ਸਤਹਠ | 92 | ਬਾਨਵੇਂ |
18 | ਅਠਾਰਾਂ | 43 | ਤਰਤਾਲੀ | 68 | ਅਠਾਹਠ | 93 | ਤਿਰਾਨਵੇਂ |
19 | ਉਨੀ | 44 | ਚਤਾਲੀ | 69 | ਉਨੱਤਰ | 94 | ਚੁਰਾਨਵੇਂ |
20 | ਵੀਹ | 45 | ਪੰਤਾਲੀ | 70 | ਸੱਤਰ | 95 | ਪਂਜਾਨਵੇਂ |
21 | ਇੱਕੀ | 46 | ਛੇਅਲੀ | 71 | ਇਕੱਤਰ | 96 | ਛਿਆਨਵੇਂ |
22 | ਬਾਈ | 47 | ਸੰਤਾਲੀ | 72 | ਬਹੱਤਰ | 97 | ਸੱਤਾਨਵੇਂ |
23 | ਤੇਈ | 48 | ਅਰਤਾਲੀ | 73 | ਤਿਹੱਤਰ | 98 | ਅਠਾਨਵੇਂ |
24 | ਚੌਵੀ | 49 | ਅਣੰਜਾ | 74 | ਚਹੁੱਤਰ | 99 | ਨੜਿੰਨਵੇਂ |
25 | ਪੱਚੀ | 50 | ਪੰਜਾਹ | 75 | ਪੰਜੱਤਰ | 100 | ਸੌ |
Top Punjabi Grammar MCQ Objective Questions
ਹੇਠ ਲਿਖਿਆ ਵਿਚੋਂ ਭਾਵਵਾਚਕ ਨਾਂਵ ਚੁਣੋ।
Answer (Detailed Solution Below)
Punjabi Grammar Question 6 Detailed Solution
Download Solution PDFਨਾਂਵ ਤੋਂ ਭਾਵ ਕਿਸੇ ਵਿਅਕਤੀ, ਜੀਵ, ਥਾਂ, ਵਸਤੂ, ਹਾਲਤ, ਗੁਣ, ਭਾਵ, ਕੰਮ, ਆਦਿ ਲਈ ਵਰਤੇ ਜਾਣ ਵਾਲ਼ੇ ਸ਼ਬਦਾਂ ਨੂੰ ਨਾਂਵ ਕਿਹਾ ਜਾਂਦਾ ਹੈ, ਜਿਵੇਂ ਸੁਰਜੀਤ ਸਿੰਘ, ਮੁੰਡਾ, ਕੁੜੀ, ਭਰਾ, ਮਾਂ, ਬਾਪ, ਪੁਲਿਸ, ਇੱਜੜ, ਦਿੱਲੀ, ਧੁੱਪ, ਛਾਂ, ਪਟਿਆਲ਼ਾ, ਬਠਿੰਡਾ, ਕਮਰਾ, ਗਊ, ਪੈੱਨ, ਅਰਦਾਸ, ਗ਼ਰੀਬੀ, ਉੱਦਮ, ਸੁੰਗਧ, ਪੰਜਾਬੀ, ਪਰੂਨਮਾਸੀ ਆਦਿ।
Important Points
ਭਾਵਵਾਚਕ ਨਾਂਵ- ਜਿਹੜੇ ਸ਼ਬਦ ਤੋਂ ਕਿਸੇ ਗੁਣ, ਹਾਲਤ, ਭਾਵ, ਅਦਿ ਦਾ ਗਿਆਨ ਹੋਵੇ, ਉਸ ਨੂੰ ਭਾਵਵਾਚਕ ਨਾਂਵ ਕਿਹਾ ਜਾਂਦਾ ਹੈ।ਜਿਨ੍ਹਾਂ ਚੀਜ਼ਾ ਲਈ ਭਾਵਵਾਚਕ ਨਾਂਵ ਵਰਤੇ ਜਾਂਦੇ ਹਨ, ਉਹਨਾਂ ਨੂੰ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ, ਵੇਖਿਆ ਜਾਂ ਛੂਹਿਆ ਨਹੀਂ ਜਾ ਸਕਦਾ, ਜਿਵੇਂ:- ਸੁੰਦਰਤਾ, ਸਿਹਤ, ਗ਼ੁਲਾਮੀ, ਗ਼ਰੀਬੀ, ਬਿਮਾਰੀ, ਖ਼ੁਸ਼ੀ, ਸੁੱਖ, ਦੱੁਖ, ਬਚਪਨ, ਬੁਢੇਪਾ, ਪਿਆਰ, ਦੇਸ਼-ਭਗਤੀ, ਵਫ਼ਾਦਾਰੀ ਆਦਿ।
Key Points
ਨਾਂਵ ਪੰਜ ਪ੍ਰਕਾਰ ਦੇ ਹੁੰਦੇ ਹਨ।
1. ਨਿੱਜਵਾਚਕ ਨਾਂਵ,
2. ਜਾਤੀਵਾਚਕ ਨਾਂਵ,
3. ਸਮੂਹਵਾਚਕ ਨਾਂਵ,
4.ਪਦਾਰਥਵਾਚਕ ਨਾਂਵ,
5. ਭਾਵਵਾਚਕ ਨਾਂਵ।
ਵਾਕ ਬਣਤਰ ਵਿਚ ਕਿੰਨੀਆਂ ਵਿਆਰਕਣਕ ਇਕਾਈਆਂ ਹੁੰਦੀਆਂ ਹਨ?
Answer (Detailed Solution Below)
Punjabi Grammar Question 7 Detailed Solution
Download Solution PDFਵਾਕ ਬਣਤਰ ਵਿਚ ਵਾਕਾਂਸ਼, ਉਪਵਾਕ ਅਤੇ ਵਾਕ ਦੀਆਂ ਵਿਆਕਰਨਿਕ ਇਕਾਈਆਂ ਨੂੰ ਵਿਚਾਰਿਆਂ ਜਾਂਦਾ ਹੈ। ਵਾਕ ਬਣਤਰ ਵਿਚ ਤਿੰਨ ਵਿਆਰਕਣਕ ਇਕਾਈਆਂ ਹੁੰਦੀਆਂ ਹਨI
- ਇਹ ਇਕਾਈਆਂ ਇਕ ਦੂਜੇ ਨਾਲ ਅੰਤਰ ਸੰਬੰਧਿਤ ਹਨ ਅਤੇ ਇਹਨਾਂ ਨੂੰ ਇਕ ਦੂਜੇ ਦੇ ਸੰਦਰਭ ਵਿਚ ਹੀ ਸਮਝਿਆ ਜਾ ਸਕਦਾ ਹੈ। ਇਸ ਵਿਚ ਵਾਕਾਂਸ, ਉਪਵਾਕ, ਵਾਕ ਕਾਰਜੀ ਇਕਾਈਆਂ ਹਨ।
- ਇਹ ਇਕਾਈਆਂ ਆਪਸ ਵਿਚ ਅੰਗ ਤੇ ਸਮੁੱਚ ਦੇ ਰਿਸ਼ਤੇ ਵਿਚ ਬੱਝੀਆਂ ਹੋਈਆਂ ਹਨ।ਇਸ ਵਿਚ ਭਾਸ਼ਾ ਦਾ ਵਿਆਕਰਨਿਕ ਨੇਮ- ਪ੍ਰਬੰਧ ਕੰਮ ਰਿਹਾ ਹੁੰਦਾ ਹੈ।ਇਸ ਪ੍ਰਕਾਰ ਵਾਕ ਇਕ ਕਾਰਜੀ ਇਕਾਈ ਹੈ।
- ਵਾਕ ਨੂੰ ਭਾਸ਼ਾ ਦੀ ਵਿਆਕਰਨਿਕ ਪੱਧਰ ਉੱਤੇ ਸਭ ਤੋਂ ਵੱਡੀ ਇਕਾਈ ਮੰਨਿਆ ਜਾਂਦਾ ਹੈ।
ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
Answer (Detailed Solution Below)
Punjabi Grammar Question 8 Detailed Solution
Download Solution PDFਜਿਹੜਾ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਨਾਲ਼ ਆ ਕੇ ਉਸ ਦੀ ਵਿਸ਼ੇਸ਼ਤਾ ਦੱਸੇ, ਉਸ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ।ਇਸ ਵਿਸ਼ੇਸ਼ਣ ਰਾਹੀਂ ਉਹ ਨਾਂਵ, ਪੜਨਾਂਵ ਸ਼ਬਦਾ ਦੀ ਗਿਣਤੀ, ਮਿਣਤੀ, ਗੁਣ-ਔਗੁਣ, ਲੱਛਣ, ਰੰਗ ਤੇ ਅਵਸਥਾ ਆਦਿ ਦਾ ਬੋਧ ਕਰਵਾ ਕੇ, ਉਹਨਾਂ ਨੂੰ ਆਮ ਤੋਂ ਖ਼ਾਸ ਬਣਾ ਦਿੰਦਾ ਹੈ।ਉਦਾਹਰਣ ਲਈ: ਲਾਲ ਪੱਗ, ਨਵਾਂ ਪੈੱਨ, ਚਾਰ ਕਾਪੀਆਂ, ਭੋਲ਼ਾ ਬੱਚਾ, ਲੰਮਾ, ਥੌੜ੍ਹੇ ਲੋਕ ਆਦਿ।
Important Points
ਵਿਸ਼ੇਸ਼ਣ ਪੰਜ ਤਰ੍ਹਾਂ ਦੇ ਹਨ।
ਕਿਸਮਾਂ | ਵੇਰਵਾ | ਉਦਾਹਰਨ |
ਗੁਣ-ਵਾਚਕ ਵਿਸ਼ੇਸ਼ਣ | ਜਿਹੜੇ ਵਿਸ਼ੇਸ਼ਣ ਕਿਸੇ ਵਿਸ਼ੇਸ਼ ਦੇ ਗੁਣ, ਔਗਣ ਦੱਸਣ, ਉਹਨਾਂ ਨੂੰ ਗੁਣ ਵਾਚਕ ਵਿਸ਼ੇਸ਼ਣ ਆਖਦੇ ਹਨ; ਜਿਵੇਂ:- ਸੁੰਦਰ, ਲਾਲ, ਪਤਲਾ, ਸੜੀਅਲ, ਮੋਟਾ, ਸੱਚਾ, ਝੂਠਾ, ਆਦਿ। | ਲਾਲ ਫੁੱਲ ਬੜਾ ਸੁੰਦਰ ਹੈ। ਇਸ ਵਿੱਚ ਲਾਲ ਫੁੱਲ ਦਾ ਗੁਣ ਦੱਸਿਆ ਹੈ ਕਿ ਇਹ ਬੜਾ ਸੁੰਦਰ ਹੈ। |
ਸੰਖਿਆ-ਵਾਚਕ ਵਿਸ਼ੇਸ਼ਣ |
ਵਿਸ਼ੇਸ਼ਾਂ ਦੀ ਸੰਖਿਆ (ਗਿਣਤੀ) ਜਾਂ ਦਰਜਾ ਪ੍ਰਗਟ ਕਰਨ ਵਾਲੇ ਵਿਸ਼ੇਸ਼ਣਾਂ ਨੂੰ ਗਿਣਤੀ ਜਾਂ ਸੰਖਿਆ ਵਾਚਕ ਵਿਸ਼ੇਸ਼ਣ ਆਖਦੇ ਹਨ; ਜਿਵੇਂ:- ਚਾਰ, ਸਤ, ਪਹਿਲਾ, ਚੌਥਾ, ਥੋੜ੍ਹੇ, ਬਹੁਤੇ ਆਦਿ। | ਪਹਿਲੀ ਕਤਾਰ ਵਿੱਚ ਚੌਥਾ ਮੁੰਡਾ ਬੜਾ ਹੋਨਹਾਰ ਹੈ। |
ਪਰਿਮਾਣ-ਵਾਚਕ ਵਿਸ਼ੇਸ਼ਣ | ਜਿਹੜੇ ਵਿਸ਼ੇਸ਼ਣ ਆਪਣੇ ਵਿਸ਼ੇਸ਼ਾਂ ਦੀ ਮਿਣਤੀ ਜਾਂ ਨਾਪ-ਤੋਲ ਦਸਦੇ ਹਨ, ਉਹਨਾਂ ਨੂੰ ਮਿਣਤੀ ਵਾਚਕ ਵਿਸ਼ੇਸ਼ਣ ਜਾਂ ਪਰਿਮਾਣ ਵਾਚਕ ਵਿਸ਼ੇਸ਼ਣ ਆਖਦੇ ਹਨ; ਜਿਵੇਂ:- ਬਹੁਤਾ, ਚੋਖਾ, ਮੁੱਠੀ ਭਰ, ਕਿਲੋ ਕੁ ਆਦਿ। | ਸਬਜ਼ੀ ਵਿੱਚ ਬਹੁਤਾ ਲੂਣ ਹੈ । ਇਥੇ ਸਬਜ਼ੀ ਅਤੇ ਲੂਣ ਨਾਂਵ ਹਨ ਅਤੇ ਲੂਣ ਦਾ ਬਹੁਤਾ ਹੋਣਾ ਮਿਣਤੀ ਵਾਚਕ ਵਿਸ਼ੇਸ਼ਣ ਹੈ। |
ਨਿਸ਼ਚੇ-ਵਾਚਕ ਵਿਸ਼ੇਸ਼ਣ | ਜਿਹੜੇ ਵਿਸ਼ੇਸ਼ਣ ਕਿਸੇ ਇਸ਼ਾਰੇ ਨਾਲ ਆਪਣੇ ਵਿਸ਼ੇਸ਼ਾਂ ਨੂੰ ਆਮ ਤੋਂ ਖਾਸ ਬਣਾਉਂਦੇ ਹਨ, ਉਹਨਾਂ ਨੂੰ ਨਿਸਚੇ ਵਾਚਕ ਵਿਸ਼ੇਸ਼ਣ ਕਹਿੰਦੇ ਹਨ; ਜਿਵੇਂ:- ਇਹ, ਉਹ, ਉਹਨਾਂ ਆਦਿ । | ਉਹ ਥੱਲੇ ਬੈਠਾ ਮੁੰਡਾ ਬੜਾ ਚੰਗਾ ਵਿਦਿਆਰਥੀ ਹੈ। ਇਥੇ ਮੁੰਡੇ ਨੂੰ ' ਉਹ ' ਅਤੇ ' ਥੱਲੇ ਬੈਠਾ ' ਕਹਿ ਕੇ, ਵਿਸ਼ੇਸ਼ ਦੱਸਿਆ ਹੈ। ਇਸ ਲਈ ' ਉਹ ' ਅਤੇ ' ਥੱਲੇ ਬੈਠਾ ' ਮੁੰਡੇ ਦੇ ਨਿਸਚੇ ਵਾਚਕ ਵਿਸ਼ੇਸ਼ਣ ਹਨ। |
ਪੜਨਾਂਵੀ ਵਿਸ਼ੇਸ਼ਣ | ਜਿਹੜੇ ਸ਼ਬਦ ਪੜਨਾਂਵ ਹੋਣ ਅਤੇ ਨਾਵਾਂ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰਨ, ਉਹ ਸ਼ਬਦ (ਪੜਨਾਂਵ) ਪੜਨਾਂਵੀ ਵਿਸ਼ੇਸ਼ਣ ਅਖਵਾਉਂਦੇ ਹਨ; ਜਿਵੇਂ:- ਮੇਰਾ ਮਿੱਤਰ, ਤੇਰਾ ਸਾਥੀ, ਕਿਹੜਾ ਅਫ਼ਸਰ, ਵਿੱਚ ਮੇਰਾ, ਤੇਰਾ, ਕਿਹੜਾ ਆਦਿ ਪੜਨਾਂਵੀਂ ਵਿਸ਼ੇਸ਼ਣ ਹਨ | ਮੇਰਾ ਮਿੱਤਰ ਚੰਗਾ ਖਿਡਾਰੀ ਹੈ। ਇਥੇ ' ਮਿੱਤਰ ' ਨਾਂਵ ਹੈ , ' ਮੇਰਾ ' ਪੜਨਾਂ |
ਸੀਤਾ ਗਾਣਾ ਗਾ ਰਹੀ ਹੈ। ਇਹ ਵਾਕ ਕਿਸ ਕਾਲ ਦੇ ਅੰਤਰਗਤ ਆਉਂਦਾ ਹੈ ?
Answer (Detailed Solution Below)
Punjabi Grammar Question 9 Detailed Solution
Download Solution PDFਕਾਲ: ਜਿਸ ਸਮੇਂ ਵਿੱਚ ਕਿਰਿਆ ਦਾ ਕੰਮ ਕੀਤਾ ਜਾਵੇ, ਉਸ ਨੂੰ ' ਕਾਲ ' ਆਖਦੇ ਹਨ, ਜਿਵੇਂ :
(ੳ) ਕੁੜੀਆਂ ਸ਼ਬਦ ਸਿੱਖਦੀਆਂ ਹਨ।
(ਅ) ਮੁੰਡਿਆਂ ਨੇ ਕਲ੍ਹ ਫੁਟਬਾਲ ਖੇਡਿਆ ਸੀ।
(ੲ) ਮਾਸਟਰ ਸਕੂਲ ਜਾਵੇਗਾ।
Important Points
ਵਰਤਮਾਨ ਕਾਲ:- ਜਦੋਂ ਕਿਸੇ ਕਿਰਿਆ ਦਾ ਕੰਮ ਹੁਣ ਦੇ ਚਾਲੂ ਸਮੇਂ ਵਿੱਚ ਹੋਵੇ, ਤਾਂ ਕਿਰਿਆ ਦੇ ਉਸ ਸਮੇਂ ਨੂੰ ਵਰਤਮਾਨ ਕਾਲ ਆਖਦੇ ਹਨ, ਜਿਵੇਂ :-
(ੳ) ਬੇਬੇ ਸੂਤਰ ਕਤਦੀ ਹੈ।
(ਅ) ਰਾਗੀ ਜਥਾ ਕੀਰਤਨ ਕਰਦਾ ਹੈ।
(ੲ) ਮੇਰੀ ਮਾਂ ਦੁੱਧ ਰਿੜਕਦੀ ਹੈ।
ਸੀਤਾ ਗਾਣਾ ਗਾ ਰਹੀ ਹੈ, ਇਹ ਵਾਕ ਅਪੂਰਨ ਚਾਲੂ ਵਰਤਮਾਨ-ਕਾਲ ਅਧੀਨ ਆਉਂਦਾ ਹੈ।
Key Points
ਵਰਤਮਾਨ-ਕਾਲ ਨੂੰ ਛੇ ਭਾਗਾਂ ਵਿਚ ਵੰਡਿਆ ਜਾਂਦਾ ਹੈ।
- ਸਧਾਰਨ ਵਰਤਮਾਨ-ਕਾਲ
- ਅਪੂਰਨ ਚਾਲੂ ਵਰਤਮਾਨ-ਕਾਲ
- ਅਨਿਸ਼ਚਿਤ ਪੂਰਨ ਵਰਤਮਾਨ-ਕਾਲ
- ਨਿਸ਼ਚਿਤ ਪੂਰਨ ਵਰਤਮਾਨ-ਕਾਲ
- ਸ਼ਰਤੀ ਵਰਤਮਾਨ-ਕਾਲ
- ਹੁਕਮੀ ਵਰਤਮਾਨ-ਕਾਲ
ਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ ?
Answer (Detailed Solution Below)
Punjabi Grammar Question 10 Detailed Solution
Download Solution PDFਨਾਂਵ-ਕਿਸੇ ਥਾਂ, ਵਸਤੂ, ਸੰਕਲਪ, ਜੀਵ, ਗੁਣ, ਸਥਿਤੀ ਆਦਿ ਬਾਰੇ ਸੰਕੇਤਕ ਸ਼ਬਦਾਂ ਨੂੰ ਨਾਂਵ ਕਹਿੰਦੇ ਹਨ। ਨਾਂਵ ਪੰਜ ਪ੍ਰਕਾਰ ਦੇ ਹਨ।
Important Points
- ਨਿੱਜਵਾਚਕ ਨਾਂਵ / ਖ਼ਾਸ ਨਾਂਵ- ਜਿਹੜੇ ਸ਼ਬਦ ਤੋਂ ਸਾਨੂੰ ਕਿਸੇ ਖ਼ਾਸ ਵਿਅਕਤੀ, ਖ਼ਾਸ ਜੀਵ, ਖ਼ਾਸ ਥਾਂ ਜਾਂ ਖ਼ਾਸ ਵਸਤੂ ਦਾ ਗਿਆਨ ਹੁੰਦਾ ਹੈ, ਉਸ ਨੂੰ ਨਿੱਜਵਾਚਕ ਨਾਂਵ ਕਿਹਾ ਜਾਂਦਾ ਹੈ ਜਿਵੇਂ:- ਭੋਲਾ, ਸ੍ਰੀ ਅੰਮ੍ਰਿਤਸਰ, ਸਤਲੁਜ, ਚੰਡੀਗੜ੍ਹ, ਦਿੱਲੀ, ਮਾਨਸਾ, ਪ੍ਰਧਾਨ, ਮੰਤਰੀ, ਸੁਪਰੀਮ ਕੋਰਟ, ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਪੰਜਾਬ, ਚੰਦ, ਧਰਤੀ, ਸੂਰਜ, ਬ੍ਰਹਿਮੰਡ ਆਦਿ।
- ਜਾਤੀਵਾਚਕ ਨਾਂਵ / ਆਮ ਨਾਂਵ- ਜਿਹਵੇ ਸ਼ਬਦ ਤੋਂ ਜੀਵਾਂ ਅਤੇ ਗਿਣਨਯੋਗ ਵਸਤੂਆਂ ਦੀ ਸਾਰੀ ਸ਼ੇਣੀ ਜਾਂ ਜਾਤੀ ਅਤੇ ਉਸ ਸ਼ੇਣੀ ਦੇ ਹਰੇਕ ਜੀਵ ਜਾਂ ਵਸਤੂ ਦਾ ਗਿਆਨ ਹੋਵੇ ਉਸ ਨੂੰ ਜਾਤੀਵਾਚਕ ਨਾਂਵ ਕਿਹਾ ਜਾਂਦਾ ਹੈ ਜਿਵੇਂ: ਮਨੁੱਖ, ਭੈਣ, ਮੁੰਡਾ, ਮਾਂ, ਬਾਪ, ਗਾਂ, ਪਸ਼ੂ, ਸ਼ਹਿਰ, ਦਰਿਆ ਆਦਿ।
- ਸਮੂਹਵਾਚਕ ਨਾਂਵ/ ਇੱਕਠਵਾਚਕ ਨਾਂਵ:- ਜਿਹੜਾ ਸ਼ਬਦ ਵਿਅਕਤੀਆਂ, ਜੀਵਾਂ ਜਾਂ ਗਿਣੀਆਂ ਜਾਣ ਵਾਲੀਆਂ ਵਸਤਾਂ ਦੇ ਇੱਕਠ ਜਾਂ ਸਮੂਹ ਲਈ ਵਰਤਿਆ ਜਾਂਦਾ ਹੈ।ਉਸ ਨੂੰ ਸਮੂਹਵਾਚਕ ਨਾਂਵ ਕਿਹਾ ਜਾਂਦਾ ਹੈ।ਜਿਵੇਂ: ਫ਼ੌਜ, ਸ਼ੇ੍ਰਣੀ, ਟੀਮ, ਟੋਲੀ, ਜਥਾ, ਜੰਞ, ਵੱਗ, ਹੇੜ੍ਹ, ਡਾਰ, ਢੇਰ ਆਦਿ।
- ਪਦਾਰਥਵਾਚਕ ਨਾਂਵ/ ਵਸਤੂ ਵਾਚਕ ਨਾਂਵ:- ਜਿਹੜੇ ਸ਼ਬਦ ਤੋਂ ਕਿਸੇ ਤੋਲੇ, ਮਿਣੇ ਜਾਂ ਹਾੜੇ ਜਾ ਸਕਣ ਵਾਲ਼ੇ ਪਦਾਰਥ ਦਾ ਗਿਆਨ ਹੋਵੇ, ਉਸ ਨੂੰ ਪਦਾਰਥਵਾਚਕ ਨਾਂਵ ਕਿਹਾ ਜਾਂਦਾ ਹੈ, ਜਿਵੇਂ : ਰੇਤ, ਪੱਥਰ, ਗੁੜ, ਸੱਕਰ, ਦੁੱਧ , ਪਾਣੀ, ਤੇਲ, ਸੋਨਾ, ਲੋਹਾ, ਕਣਕ, ਚੌਲ ਆਦਿ
- ਭਾਵਵਾਚਕ ਨਾਂਵ:- ਜਿਹੜੇ ਸ਼ਬਦ ਤੋਂ ਕਿਸੇ ਗੁਣ, ਹਾਲਤ, ਭਾਵ ਆਦਿ ਦਾ ਗਿਆਨ ਹੋਵੇ, ਉਸਨੂੰ ਭਾਵਵਾਚਕ ਨਾਂਵ ਕਿਹਾ ਜਾਂਦਾ ਹੈ ਜਿਨ੍ਹਾਂ ਚੀਜ਼ਾਂ ਲਈ ਭਾਵ ਵਾਚਕ ਨਾਂਵ ਵਰਤੇ ਜਾਂਦੇ ਹਨ, ਉਹਨਾਂ ਨੂੰ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ ਵੇਖਿਆ ਜਾਂ ਛੂਹਿਆ ਨਹੀਂ ਜਾ ਸਕਦਾ। ਜਿਵੇਂ: ਸੁੰਦਰਤਾ, ਸਿਹਤ, ਗ਼ੁਲਾਮੀ, ਗ਼ਰੀਬੀ, ਬਿਮਾਰੀ, ਖ਼ੁਸ਼ੀ, ਸੁੱਖ, ਦੁੱਖ , ਬਚਪਨ, ਬੁਢੇਪਾ, ਪਿਆਰ ਆਦਿ।
'ਸੁੱਤੀ ਕਲਾ ਜਗਾਉਣੀ' ਮੁਹਾਵਰਾ ਵਰਤਿਆ ਜਾਂਦਾ ਹੈ :
Answer (Detailed Solution Below)
Punjabi Grammar Question 11 Detailed Solution
Download Solution PDFਸਹੀ ਜਵਾਬ, 'ਸੁੱਤੀ ਕਲਾ ਜਗਾਉਣੀ' ਮੁਹਾਵਰੇ ਦਾ ਅਰਥ ਮੁੱਕ ਚੁੱਕੇ ਝਗੜੇ ਫੇਰ ਖੜੇ ਕਰਨਾ ਹੈ।
Additional Information ਹੱਥ ਅੱਡਣਾ (ਮੰਗਣਾ) – ਪੰਜਾਬੀ ਮਿਹਨਤ ਦੀ ਕਮਾਈ ਖਾਂਦੇ ਹਨ, ਕਿਸੇ ਅੱਗੇ ਹੱਥ ਨਹੀਂ ਅੱਡਦੇ ।
ਹੱਥ ਵਟਾਉਣਾ (ਮੱਦਦ ਕਰਨਾ) – ਦਰਾਣੀ-ਜਠਾਨੀ ਘਰ ਦੇ ਕੰਮਾਂ ਵਿਚ ਇਕ-ਦੂਜੇ ਦਾ ਖੂਬ ਹੱਥ ਵਟਾਉਂਦੀਆਂ ਹਨ।
ਚਰਨ ਧੋ ਕੇ ਪੀਣਾ (ਬਹੁਤ ਆਦਰ ਕਰਨਾ) – ਸਤਿੰਦਰ ਆਪਣੀ ਚੰਗੀ ਸੱਸ ਦੇ ਚਰਨ ਧੋ ਕੇ ਪੀਂਦੀ ਹੈ ।
ਹੇਠ ਲਿਖੇ ਸ਼ਬਦਾ ਵਿਚੋਂ ਸ਼ੁੱਧ ਸ਼ਬਦ ਚੁਣੋ।
Answer (Detailed Solution Below)
Punjabi Grammar Question 12 Detailed Solution
Download Solution PDFਕਿਸੇ ਵੀ ਭਾਸ਼ਾ ਨੂੰ ਸਹੀ ਲਿਖਣ, ਬੋਲਣ ਤੇ ਸਮਝਣ ਲਈ ਸ਼ਬਦਾ ਦਾ ਸ਼ੁੱਧ ਹੋਣਾ ਜ਼ਰੂਰੀ ਹੈ।ਪੰਜਾਬੀ ਭਾਸ਼ਾ ਨੂੰ ਸ਼ੁੱਧ ਰੂਪ ਵਿਚ ਲਿਖਣ ਲਈ ਕੁਝ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ।ਜਿਸ ਨੂੰ ਸ਼ਬਦ ਜੋੜ ਦੀ ਸਹਾਇਤਾ ਨਾਲ ਸੁਧਾਰਿਆ ਜਾ ਸਕਦਾ ਹੈ।ਸ਼ਬਦ ਜੋੜ ਦਾ ਅਰਥ ਹੈ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਨੂੰ ਜੋੜ ਕੇ ਸ਼ਬਦਾਂ ਦੀ ਰਚਨਾਂ ਕਰਨੀ। ਸ਼ਬਦ ਜੋੜਾਂ ਦੀ ਸਹੀ ਵਰਤੋਂ ਨਾਲ ਅਸ਼ੁੱਧ ਸ਼ਬਦਾ ਨੂੰ ਸ਼ੁੱਧ ਵਿਚ ਬਦਲ ਸਕਦੇ ਹਨ।
Important Points
ਅਸ਼ੁੱਧ ਸ਼ਬਦ- ਅਸ਼ੁੱਧ ਸ਼ਦਬ ਉਹ ਸ਼ਬਦ ਹਨ ਜੋ ਪੰਜਾਬੀ ਵਿਆਕਰਨ ਦੇ ਨਿਯਮਾਂ ਤੇ ਖਰੇ ਨਾ ਉਤਰਨ।ਜਿਵੇਂ:
- ਕਿਮੇ- ਕਿਵੇਂ
- ਬੱਖੀ- ਵੱਖੀਂ
- ਜੇਹਾ- ਜਿਹਾ
ਭਵਿੱਖਤ ਕਾਲ ਦੀਆਂ ਕਿੰਨੀਆਂ ਕਿਸਮਾਂ ਹਨ ?
Answer (Detailed Solution Below)
Punjabi Grammar Question 13 Detailed Solution
Download Solution PDFਕਾਲ ਕਿਰਿਆ ਦੀ ਵਿਆਕਰਨਿਕ ਸ਼੍ਰੇਣੀ ਹੈ।ਇਸ ਅਨੁਸਾਰ ਵਿਆਕਰਨ ਵਿਚ ਸਮੇਂ ਨੂੰ ਕਾਲ ਕਿਹਾ ਜਾਂਦਾ ਹੈ ਪੰਜਾਬੀ ਭਾਸ਼ਾ ਦਾ ਕਾਲ-ਪ੍ਰਬੰਧ ਤਿੰਨ ਕਾਲਾਂ: ਭੂਤ-ਕਾਲ (ਬੀਤਿਆ ਸਮਾਂ), ਵਰਤਮਾਨ ਕਾਲ (ਹੁਣ ਦਾ ਸਮਾਂ), ਭਵਿੱਖਤ ਕਾਲ (ਆਉਣ ਵਾਲ਼ਾ ਸਮਾਂ) ਨੂੰ ਦਰਸਾਉਂਦਾ ਹੈ। ਕਿਸੇ ਵੀ ਕਾਲ ਵਿਚ ਕਿਿਰਆ ਦੀ ਅਵਸਥਾ ਕਿਹੜੀ ਹੈ, ਕੀ ਕਿਿਰਆ ਨਿਸ਼ਚਿਤ ਹੈ ਜਾਂ ਅਨਿਸ਼ਚਿਤ, ਪੂਰਨ ਹੈ ਜਾਂ ਅਪੂਰਨ। ਇਸ ਅਵਸਥਾ ਨੂੰ ਪ੍ਰਗਟਾਉਣ ਲਈ ਕਿਰਿਆ ਜਿਹੜਾ ਰੂਪ ਧਾਰਦੀ ਹੈ, ਉਸ ਨੂੰ ਕਿਰਿਆ ਦਾ ਕਾਲ ਰੂਪ ਕਿਹਾ ਜਾਂਦਾ ਹੈ।
- ਸਧਾਰਨ ਭਵਿੱਖਤ-ਕਾਲ
- ਚਾਲੂ ਭਵਿੱਖਤ-ਕਾਲ
- ਪੂਰਨ-ਭਵਿੱਖਤ-ਕਾਲ
- ਪੂਰਨ-ਚਾਲੂ ਭਵਿੱਖਤ-ਕਾਲ
- ਸ਼ਰਤੀ ਭਵਿੱਖਤ-ਕਾਲ
ਇਸ ਲਈ ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਭਵਿੱਖਤ ਕਾਲ ਦੀਆਂ ਪੰਜ ਕਿਸਮਾਂ ਹਨI
ਹੇਠ ਲਿਖੇ ਸ਼ਬਦਾ ਅੱਗੇ ਕਿਹੜਾ ਅਗੇਤਰ ਲਗਾਇਆ ਜਾ ਸਕਦਾ ਹੈ?
ਸ਼ਬਦ ਹਨ- ਜੀਵਨੀ, ਮਾਨ, ਵਿਸ਼ਵਾਸ, ਮਾਣ
Answer (Detailed Solution Below)
Punjabi Grammar Question 14 Detailed Solution
Download Solution PDFਸ਼ਬਦ ਅੱਖਰਾਂ, ਲਗਾਂ ਅਤੇ ਲਗਾਖਰਾਂ ਦੇ ਮੇਲ ਨਾਲ਼ ਬਣਦੇ ਹਨ। ਅਰਥਾਂ ਦੇ ਪੱਧਰ ਤੋਂ ਇਹ ਭਾਸ਼ਾ ਦੀ ਛੋਟੀ ਤੋਂ ਛੋਟੀ ਸੁੰਤਤਰ ਇਕਾਈ ਹੈ। ਜਿਹੜੀ ਬੋਲੀ ਅਸੀਂ ਬੋਲਦੇ ਹਾਂ, ਉਸ ਵਿਚ ਵਰਤੇ ਜਾਂਦੇ ਸ਼ਬਦ ਮੁੱਖ ਤੌਰ ਤੇ ਦੋ ਤਰ੍ਹਾਂ ਦੇ ਹੁੰਦੇ ਹਨ: 1.) ਮੂਲ ਸ਼ਬਦ 2.) ਰਚਿਤ ਸ਼ਬਦ
Important Points
ਮੂਲ ਸ਼ਬਦ:- ਮੂਲ਼ ਸ਼ਬਦ ਉਹ ਹੈ ਜੋ ਆਪਣੇ-ਆਪ ਵਿਚ ਇਕ ਪੂਰਨ ਇਕਾਈ ਹੁੰਦਾ ਹੈ। ਇਸ ਸ਼ਬਦ ਨੂੰ ਅੱਗੇ ਤੋੜਿਆ ਨਹੀਂ ਜਾ ਸਕਦਾ ਅਤੇ ਨਾ ਹੀ ਇਸ ਦੀ ਬਣਤਰ ਵਿਚ ਕਿਸੇ ਸ਼ਬਦ ਜਾਂ ਸ਼ਬਦਾਂਸ਼ ਦਾ ਮੇਲ਼ ਹੋਇਆ ਮਿਲਦਾ ਹੈ। ੳ ੁਦਾਹਰਣ ਲਈ:- ਕਰ, ਪੜ੍ਹ, ਰੇਤ, ਬਾਗ਼ ਆਦਿ।
ਰਚਿਤ ਸ਼ਬਦ:- ਰਚਿਤ ਸ਼ਬਦ ਉਹ ਹੈ ਜਿਹੜਾ ਮੂਲ ਸ਼ਬਦ ਤੋਂ ਵੱਖ-ਵੱਖ ਢੰਗਾਂ ਨਾਲ਼ ਰਚਿਆ ਜਾਂਦਾ ਹੈ। ਕਿਸੇ ਵੀ ਭਾਸ਼ਾ ਦੀ ਬਹੁਤੀ ਸ਼ਬਦਾਵਲੀ ਅਜਿਹੇ ਸ਼ਬਦਾ ਦੀ ਹੁੰਦੀ ਹੈ। ਰਚਿਤ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਹਨ।
- ਸਮਾਸੀ ਸ਼ਬਦ:- ਸਮਾਸ ਦਾ ਅਰਥ ਹੈ ਜੋੜਨਾ ਜਾਂ ਸੰਖੇਪ ਕਰਨਾ। ਜਦੋਂ ਦੋ ਜਾਂ ਤਿੰਨ ਸ਼ਬਦਾ ਨੂੰ ਜੋੜ ਕੇ ਉਹਨਾਂ ਦਾ ਸੰਖੇਪ ਰੂਪ ਇਸ ਪ੍ਰਕਾਰ ਬਣਾਇਆ ਜਾਵੇ ਕਿ ਉਹ ਇਕ ਨਵਾਂ ਅਰਥ ਦੇਣ ਵਾਲਾ ਵੱਖਰਾਂ ਸ਼ਬਦ ਬਣ ਜਾਵੇ ਤਾਂ ਉਸ ਨੂੰ ਸਮਾਸ਼ੀ ਸ਼ਬਦ ਕਹਿੰਦੇ ਹਨ।
- ਜਿਵੇਂ:- ਸੱਜਰੀ ਵਿਆਹੀ ਹੋਈ = ਸੱਜ-ਵਿਆਹੀ, ਹੱਥ ਨੂੰ ਲੱਗਣ ਵਾਲੀ ਕੜੀ = ਹੱਥਕੜੀ, ਲੋਕਾਂ ਦਾ ਰਾਜ = ਲੋਕਰਾਜ।
- ਉਤਪੰਨ ਸ਼ਬਦ:- ਜਿਹੜਾ ਸ਼ਬਦ ਕਿਸੇ ਮੂਲ-ਸ਼ਬਦ ਤੋਂ ਪਹਿਲਾਂ ਅਗੇਤਰ ਲਗਾ ਕੇ ਜਾਂ ਪਿੱਛੇ ਪਿਛੇਤਰ ਲਗਾ ਕੇ ਬਣਾਇਆ ਜਾਵੇ, ਉਸ ਨੂੰ ਉਤਪੰਨ ਸ਼ਬਦ ਕਹਿੰਦੇ ਹਨ।
- ਸ਼ਬਦਾਂ ਦੇ ਅੱਗੇ ਲੱਗਣ ਵਾਲੇ ਸ਼ਬਦਾਂਸ਼ ਅਗੇਤਰ ਅਤੇ ਪਿਛੇ ਲੱਗਣ ਵਾਲੇ ਸ਼ਬਦਾਂਸ਼ ਪਿਛੇਤਰ ਹੁੰਦੇ ਹਨ।ਉਦਾਹਰਨ ਲਈ ‘ਦੁਰਘਟਨਾ’ ਸ਼ਬਦ ਵਿਚ ‘ਘਟਨਾ’ ਸ਼ਬਦ ਤੋਂ ਪਹਿਲਾਂ ‘ਦੁਰ’ ਅਗੇਤਰ ਲੱਗਾ ਹੈ ਅਤੇ ‘ਅਣਖੀਲਾ’ ਵਿਚ ‘ਅਣਖ’ ਸ਼ਬਦ ਦੇ ਪਿੱਛੇ ‘ਈਲਾ’ ਪਿਛੇਤਰ ਲੱਗਾ ਹੈ।
- ਇਸੇ ਤਰ੍ਹਾਂ ਪ੍ਰਸ਼ਨ ਵਿਚ ਦਿੱਤੇ ਗਏ ਸ਼ਬਦ- ਜੀਵਨੀ, ਮਾਨ, ਵਿਸ਼ਵਾਸ, ਮਾਣ ਲਈ ‘ਸਵੈ’ ਅਗੇਤਰ ਲਗਾਇਆ ਗਿਆ ਹੈ। ਸਵੈ-ਜੀਵਨੀ, ਸਵੈ-ਮਾਨ, ਸਵੈ-ਵਿਸ਼ਵਾਸ, ਸਵੈ-ਮਾਣ।
ਸ਼ੁੱਧ ਵਾਕ ਦੀ ਚੋਣ ਕਰੋ:
Answer (Detailed Solution Below)
Punjabi Grammar Question 15 Detailed Solution
Download Solution PDFਵਾਕ ਦਾ ਸ਼ੁੱਧ ਰੂਪ ਹੈ , ਨੀ ਕੁੜੀਏ! ਕੀ ਲਿਖਦੀ ਏਂ?
ਇਥੇ "ਨੀ ਕੁੜੀਏ "ਇਕ ਸੰਬੋਧਨੀ ਵਾਕ ਹੈ ਜਿਸ ਦੇ ਪਿੱਛੇ ! ਦੇ ਵਰਤੋਂ ਹੋਵੇਗੀ ਅਤੇ "ਕਿ ਲਿਖਦੀ ਹੈ "ਇਕ ਪ੍ਰਸ਼ਨ ਵਾਚਕ ਵਾਕ ਹੈ ਜਿਸ ਦੇ ਨਾ ਪ੍ਰਸ਼ਨ ਚਿੰਨ੍ਹ ? ਆਵੇਗਾ।